ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1358

ਹੇ ਅਜਿਤ ਸੂਰ ਸੰਗ੍ਰਾਮੰ ਅਤਿ ਬਲਨਾ ਬਹੁ ਮਰਦਨਹ ॥ ਗਣ ਗੰਧਰਬ ਦੇਵ ਮਾਨੁਖ੍ਯ੍ਯੰ ਪਸੁ ਪੰਖੀ ਬਿਮੋਹਨਹ ॥ ਹਰਿ ਕਰਣਹਾਰੰ ਨਮਸਕਾਰੰ ਸਰਣਿ ਨਾਨਕ ਜਗਦੀਸ੍ਵਰਹ ॥੪੫॥ {ਪੰਨਾ 1358}

ਪਦ ਅਰਥ: ਸੂਰ = ਸੂਰਮਾ (sur = a hero) । ਸੰਗ੍ਰਾਮ = ਜੁੱਧ (szÀwRwm) ਅਤਿ। ਬਲਨਾ = ਬਹੁਤ ਬਲ ਵਾਲਾ, ਬਹੁਤ ਬਲਵਾਨ। ਮਰਦਨਹ = ਮਲ ਦੇਣ ਵਾਲਾ, ਨਾਸ ਕਰਨ ਵਾਲਾ (mdLn = crushing) । ਗੰਧਰਬ = ਦੇਵ ਲੋਕ ਦੇ ਗਵਈਏ। ਅਥਰਵ ਵੇਦ ਵਿਚ ਇਹਨਾਂ ਦੀ ਗਿਣਤੀ 6333 ਹੈ। ਇਹਨਾਂ ਵਿਚੋਂ ਅੱਠ ਪ੍ਰਧਾਨ ਹਨ: ਹਾਹਾ, ਹੂਹੂ, ਚਿਤ੍ਰਰਥ, ਹੰਸ, ਵਿਸ਼੍ਵਾਵਸੂ, ਗੋਮਾਯੂ, ਤੁੰਬਰ ਅਤੇ ਨੰਦੀ। ਪੁਰਾਣਾਂ ਅਨੁਸਾਰ ਦਖਯ ਦੀਆਂ ਦੋ ਧੀਆਂ ਮੁਨਿ ਅਤੇ ਪ੍ਰਧਾ ਨੂੰ ਕਦ੍ਵਰਿਖੀ ਨੇ ਵਿਆਹਿਆ ਸੀ, ਉਹਨਾਂ ਦੀ ਸੰਤਾਨ ਗੰਧਰਬ ਹਨ (ÀwNDvL) । ਗੁਣ = ਦੇਵਤਿਆਂ ਦੇ ਦਾਸ (ਜਿਵੇਂ ਜਮਗਣ) ਸ਼ਿਵਗਣ (Àwx) । ਨੌ ਦੇਵਤਿਆਂ ਦੀ 'ਗਣ' ਸੰਗਿਆ ਹੈ, ਕਿਉਂਕਿ ਉਹ ਕਈ ਕਈ ਗਿਣਤੀ ਦੇ ਹਨ:

1. ਅਨਿਲ (ਪਵਨ) = ਉਣੰਜਾ। 2. ਅਦਿਤਯ = ਬਾਰਾਂ। 3. ਆਭਾਸ੍ਵਰ = ਚੌਹਠ। 4. ਸਾਧਯ = ਬਾਰਾਂ। 5. ਤੁਸ਼ਿਤ = ਛੱਤੀ। 6. ਮਹਾਰਾਜਿਕ = ਦੋ ਸੌ ਵੀਹ। 7. ਰੁਦ੍ਰ = ਗਿਆਰਾਂ। 8. ਵਸੂ = ਅੱਠ। 9. ਵਿਸ਼੍ਵਦੇਵਾ = ਦਸ।

ਅਰਥ: ਹੇ ਨਾਹ ਜਿੱਤੇ ਜਾਣ ਵਾਲੇ (ਮੋਹ) ! ਤੂੰ ਜੁੱਧ ਦਾ ਸੂਰਮਾ ਹੈਂ, ਤੂੰ ਅਨੇਕਾਂ ਮਹਾਂ ਬਲੀਆਂ ਨੂੰ ਮਲ ਦੇਣ ਵਾਲਾ ਹੈਂ। ਗਣ ਗੰਧਰਬ ਦੇਵਤੇ ਮਨੁੱਖ ਪਸ਼ੂ ਪੰਛੀ = ਇਹਨਾਂ ਸਭਨਾਂ ਨੂੰ ਤੂੰ ਮੋਹ ਲੈਂਦਾ ਹੈਂ।

(ਪਰ ਇਸ ਦੀ ਮਾਰ ਤੋਂ ਬਚਣ ਲਈ) ਹੇ ਨਾਨਕ! ਜਗਤ ਦੇ ਮਾਲਕ ਪ੍ਰਭੂ ਦੀ ਸਰਨ ਲੈ ਅਤੇ ਜਗਤ ਦੇ ਰਚਣਹਾਰ ਹਰੀ ਨੂੰ ਨਮਸਕਾਰ ਕਰ। 45।

ਭਾਵ: ਮੋਹ ਜਗਤ ਦੇ ਸਾਰੇ ਜੀਵਾਂ ਉਤੇ ਭਾਰੂ ਹੈ। ਇਸ ਦੀ ਮਾਰ ਤੋਂ ਉਹੀ ਬਚਦੇ ਹਨ ਜੋ ਜਗਤ ਦੇ ਮਾਲਕ ਪਰਮਾਤਮਾ ਦਾ ਆਸਰਾ ਲੈਂਦੇ ਹਨ ਪਰਮਾਤਮਾ ਦਾ ਨਾਮ ਸਿਮਰਦੇ ਹਨ।

ਹੇ ਕਾਮੰ ਨਰਕ ਬਿਸ੍ਰਾਮੰ ਬਹੁ ਜੋਨੀ ਭ੍ਰਮਾਵਣਹ ॥ ਚਿਤ ਹਰਣੰ ਤ੍ਰੈ ਲੋਕ ਗੰਮ੍ਯ੍ਯੰ ਜਪ ਤਪ ਸੀਲ ਬਿਦਾਰਣਹ ॥ ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣਹ ॥ ਤਵ ਭੈ ਬਿਮੁੰਚਿਤ ਸਾਧ ਸੰਗਮ ਓਟ ਨਾਨਕ ਨਾਰਾਇਣਹ ॥੪੬॥ {ਪੰਨਾ 1358}

ਪਦ ਅਰਥ: ਗਮ੍ਯ੍ਯੰ = ਪਹੁੰਚ ਵਾਲਾ (ÀwMX) । ਸੀਲ = ਸੁੱਧ ਆਚਰਨ (_Il) । ਬਿਦਾਰਣਹ = ਨਾਸ ਕਰਨ ਵਾਲਾ (ivd = to tear in pieces) । ਅਵਿਤ = ਵਿੱਤ (ਧਨ) ਹੀਣ ਕਰਨ ਵਾਲਾ (ivq = ਧਨ) । ਤਵ = ਤੇਰਾ (qv) । ਬਿਮੁੰਚਿਤ = ਖ਼ਲਾਸੀ ਮਿਲਦੀ ਹੈ। ਨਰਕ ਬਿਸ੍ਰਾਮੰ = ਨਰਕ ਵਿਚ ਟਿਕਾਣਾ ਦੇਣ ਵਾਲਾ। ਚਿਤ ਹਰਣੰ = ਮਨ ਨੂੰ ਭਰਮਾ ਲੈਣ ਵਾਲਾ ( = to captivate) । ਅਲਪ = (AÑp) ਥੋੜਾ।

ਅਰਥ: ਹੇ ਕਾਮ! ਤੂੰ (ਜੀਵਾਂ ਨੂੰ ਆਪਣੇ ਵੱਸ ਵਿਚ ਕਰ ਕੇ) ਨਰਕ ਵਿਚ ਅਪੜਾਣ ਵਾਲਾ ਹੈਂ ਅਤੇ ਕਈ ਜੂਨਾਂ ਵਿਚ ਭਟਕਾਣ ਵਾਲਾ ਹੈਂ।

ਤੂੰ ਜੀਵਾਂ ਦੇ ਮਨ ਭਰਮਾ ਲੈਂਦਾ ਹੈਂ, ਤਿੰਨਾਂ ਹੀ ਲੋਕਾਂ ਵਿਚ ਤੇਰੀ ਪਹੁੰਚ ਹੈ, ਤੂੰ ਜੀਵਾਂ ਦੇ ਜਪ ਤਪ ਤੇ ਸੁੱਧ ਆਚਰਨ ਨਾਸ ਕਰ ਦੇਂਦਾ ਹੈਂ।

ਹੇ ਚੰਚਲ ਕਾਮ! ਤੂੰ ਸੁਖ ਤਾਂ ਥੋੜਾ ਹੀ ਦੇਂਦਾ ਹੈਂ, ਪਰ ਇਸੇ ਨਾਲ ਤੂੰ ਜੀਵਾਂ ਨੂੰ (ਸੁੱਧ ਆਚਰਨ ਦੇ) ਧਨ ਤੋਂ ਸੱਖਣਾ ਕਰ ਦੇਂਦਾ ਹੈਂ। ਜੀਵ ਉੱਚੇ ਹੋਣ, ਨੀਵੇਂ ਹੋਣ, ਸਭਨਾਂ ਵਿਚ ਤੂੰ ਪਹੁੰਚ ਜਾਂਦਾ ਹੈਂ।

ਸਾਧ ਸੰਗਤਿ ਵਿਚ ਪਹੁੰਚਿਆਂ ਤੇਰੇ ਡਰ ਤੋਂ ਖ਼ਲਾਸੀ ਮਿਲਦੀ ਹੈ। ਹੇ ਨਾਨਕ! (ਸਾਧ ਸੰਗ ਵਿਚ ਜਾ ਕੇ) ਪ੍ਰਭੂ ਦੀ ਸਰਨ ਲੈ। 46।

ਭਾਵ: ਮਨੁੱਖ ਉੱਚੀ ਜਾਤਿ ਦੇ ਹੋਣ ਚਾਹੇ ਨੀਵੀਂ ਜਾਤਿ ਦੇ, ਕਾਮਦੇਵ ਸਭਨਾਂ ਨੂੰ ਆਪਣੇ ਕਾਬੂ ਵਿਚ ਕਰ ਲੈਂਦਾ ਹੈ। ਇਸ ਦੀ ਮਾਰ ਤੋਂ ਉਹੀ ਬਚਦਾ ਹੈ ਜੋ ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਆਸਰਾ ਲੈਂਦਾ ਹੈ।

ਹੇ ਕਲਿ ਮੂਲ ਕ੍ਰੋਧੰ ਕਦੰਚ ਕਰੁਣਾ ਨ ਉਪਰਜਤੇ ॥ ਬਿਖਯੰਤ ਜੀਵੰ ਵਸ੍ਯ੍ਯੰ ਕਰੋਤਿ ਨਿਰਤ੍ਯ੍ਯੰ ਕਰੋਤਿ ਜਥਾ ਮਰਕਟਹ ॥ ਅਨਿਕ ਸਾਸਨ ਤਾੜੰਤਿ ਜਮਦੂਤਹ ਤਵ ਸੰਗੇ ਅਧਮੰ ਨਰਹ ॥ ਦੀਨ ਦੁਖ ਭੰਜਨ ਦਯਾਲ ਪ੍ਰਭੁ ਨਾਨਕ ਸਰਬ ਜੀਅ ਰਖ੍ਯ੍ਯਾ ਕਰੋਤਿ ॥੪੭॥ {ਪੰਨਾ 1358}

ਪਦ ਅਰਥ: ਕਲਿ-ਮੂਲ = ਝਗੜੇ ਦਾ ਮੁੱਢ (kil = strife, quarrel) । ਕਦੰ ਚ = ਕਦੇ ਭੀ (kdw c) । ਉਪਰਜਤੇ = ਪੈਦਾ ਹੁੰਦੀ। (apijnz = acquiring) । ਬਿਖਯੰਤ = ਵਿਸ਼ਈ। ਵਸ੍ਯ੍ਯੰ ਕਰੋਤਿ = ਵੱਸ ਵਿਚ ਕਰ ਲੈਂਦਾ ਹੈ (vÓXz krwyiq) । ਨਿਰਤ੍ਯ੍ਯੰ = ਨਾਚ (nãÄXz) । ਜਥਾ = ਜਿਵੇਂ (XQw) । ਮਰਕਟਹ = ਬਾਂਦਰ (mkLt = monkey) । ਸਾਸਨ = ਹੁਕਮ (_wsnz) । ਤਾੜੰਤਿ = (qwfiNq) ਦੰਡ ਦੇਂਦੇ ਹਨ। ਅਧਮੰ = ਨੀਚ (AGm:) । ਤਵ = (qv) ਤੇਰੇ। ਕਰੁਣਾ = ਤਰਸ, ਦਇਆ (k{x) । ਰਖ੍ਯ੍ਯਾ = (r˜w) ਰੱਖਿਆ।

ਅਰਥ: ਹੇ ਝਗੜੇ ਦੇ ਮੁੱਢ ਕ੍ਰੋਧ! (ਤੇਰੇ ਅੰਦਰ) ਕਦੇ ਦਇਆ ਨਹੀਂ ਉਪਜਦੀ। ਤੂੰ ਵਿਸ਼ਈ ਜੀਵਾਂ ਨੂੰ ਆਪਣੇ ਵੱਸ ਵਿਚ ਕਰ ਲੈਂਦਾ ਹੈਂ। ਤੇਰੇ ਵੱਸ ਵਿਚ ਆਇਆ ਜੀਵ ਇਉਂ ਨੱਚਦਾ ਹੈ ਜਿਵੇਂ ਬਾਂਦਰ।

ਤੇਰੀ ਸੰਗਤ ਵਿਚ ਜੀਵ ਨੀਚ (ਸੁਭਾਵ ਵਾਲੇ) ਬਣ ਜਾਂਦੇ ਹਨ। ਜਮਦੂਤ ਉਹਨਾਂ ਨੂੰ ਅਨੇਕਾਂ ਹੁਕਮ ਤੇ ਦੰਡ ਦੇਂਦੇ ਹਨ।

ਹੇ ਨਾਨਕ! ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਦਿਆਲ ਪ੍ਰਭੂ ਹੀ (ਇਸ ਕ੍ਰੋਧ ਤੋਂ) ਸਭ ਜੀਵਾਂ ਦੀ ਰੱਖਿਆ ਕਰਦਾ ਹੈ (ਹੋਰ ਕੋਈ ਨਹੀਂ ਕਰ ਸਕਦਾ) । 47।

ਭਾਵ: ਬਲੀ ਕ੍ਰੋਧ ਦੇ ਵੱਸ ਵਿਚ ਆ ਕੇ ਮਨੁੱਖ ਕਈ ਝਗੜੇ ਖੜੇ ਕਰ ਲੈਂਦਾ ਹੈ, ਤੇ, ਆਪਣਾ ਜੀਵਨ ਦੁਖੀ ਬਣਾ ਲੈਂਦਾ ਹੈ। ਇਸ ਦੀ ਮਾਰ ਤੋਂ ਬਚਣ ਲਈ ਭੀ ਪਰਮਾਤਮਾ ਦੀ ਸਰਨ ਹੀ ਇਕੋ ਇਕ ਤਰੀਕਾ ਹੈ।

ਹੇ ਲੋਭਾ ਲੰਪਟ ਸੰਗ ਸਿਰਮੋਰਹ ਅਨਿਕ ਲਹਰੀ ਕਲੋਲਤੇ ॥ ਧਾਵੰਤ ਜੀਆ ਬਹੁ ਪ੍ਰਕਾਰੰ ਅਨਿਕ ਭਾਂਤਿ ਬਹੁ ਡੋਲਤੇ ॥ ਨਚ ਮਿਤ੍ਰੰ ਨਚ ਇਸਟੰ ਨਚ ਬਾਧਵ ਨਚ ਮਾਤ ਪਿਤਾ ਤਵ ਲਜਯਾ ॥ ਅਕਰਣੰ ਕਰੋਤਿ ਅਖਾਦ੍ਯ੍ਯਿ ਖਾਦ੍ਯ੍ਯੰ ਅਸਾਜ੍ਯ੍ਯੰ ਸਾਜਿ ਸਮਜਯਾ ॥ ਤ੍ਰਾਹਿ ਤ੍ਰਾਹਿ ਸਰਣਿ ਸੁਆਮੀ ਬਿਗ੍ਯ੍ਯਾਪ੍ਤਿ ਨਾਨਕ ਹਰਿ ਨਰਹਰਹ ॥੪੮॥ {ਪੰਨਾ 1358}

ਪਦ ਅਰਥ: ਲੰਪਟ = ਮਗਨ, ਡੁੱਬਾ ਹੋਇਆ। ਸਿਰਮੋਰਹ = (i_rs`-mwYil = ਸਿਰ ਦਾ ਤਾਜ) ਪ੍ਰਧਾਨ, ਮੁਖੀ ਬੰਦੇ। ਧਾਵੰਤ = ਦੌੜਦੇ ਹਨ (DwviNq) । ਲਜਯਾ = ਸ਼ਰਮ (lÑjw) । ਅਕਰਣੰ = (AkxILX) ਨਾਹ ਕਰਨ ਜੋਗ। ਕਰੋਤਿ = (krwyiq) ਕਰਦਾ ਹੈ। ਅਖਾਦ੍ਯ੍ਯਿ = ਨਾਹ ਖਾਣ-ਜੋਗ (AKwª, KwªKwd` = to eat) । ਅਸਾਜ੍ਵੰ = ਨਾਹ ਸਾਜਣ-ਜੋਗ, ਨਾ ਮੁਮਕਿਨ। ਸਮਜਯਾ = ਸਮਾਜ, ਸਭਾ, ਮੰਡਲੀ (ਭਾਵ, ਨਿਸੰਗ ਹੋ ਕੇ, ਖੁਲ੍ਹੇ ਤੌਰ ਤੇ) । ਵਿਗ੍ਯ੍ਯਾਪ੍ਤਿ = ਬੇਨਤੀ (iv, iv) । ਨਰਹਰਹ = ਪਰਮਾਤਮਾ। ਤ੍ਰਾਹਿ = (>wXÔv) ਬਚਾ ਲੈ। ਤਵ = ਤੇਰੇ (ਕਾਰਨ) , ਤੇਰੇ ਅਸਰ ਹੇਠ ਰਹਿ ਕੇ (qv) । ਨ ਚ = ਨਾਹ ਤਾਂ (n c) ।

ਅਰਥ: ਹੇ ਲੋਭ! ਮੁਖੀ ਬੰਦੇ (ਭੀ) ਤੇਰੀ ਸੰਗਤਿ ਵਿਚ (ਰਹਿ ਕੇ ਵਿਕਾਰਾਂ ਵਿਚ) ਡੁੱਬ ਜਾਂਦੇ ਹਨ, ਤੇਰੀਆਂ ਲਹਿਰਾਂ ਵਿਚ (ਫਸ ਕੇ) ਅਨੇਕਾਂ ਕਲੋਲ ਕਰਦੇ ਹਨ।

ਤੇਰੇ ਵੱਸ ਵਿਚ ਆਏ ਹੋਏ ਜੀਵ ਕਈ ਤਰ੍ਹਾਂ ਭਟਕਦੇ ਫਿਰਦੇ ਹਨ, ਅਨੇਕਾਂ ਤਰੀਕਿਆਂ ਨਾਲ ਡੋਲਦੇ ਹਨ।

ਤੇਰੇ ਅਸਰ ਹੇਠ ਰਹਿਣ ਕਰਕੇ ਉਹਨਾਂ ਨੂੰ ਨਾਹ ਕਿਸੇ ਮਿਤ੍ਰ ਦੀ, ਨਾਹ ਗੁਰੂ-ਪੀਰ ਦੀ, ਨਾਹ ਸਨਬੰਧੀਆਂ ਦੀ, ਅਤੇ ਨਾ ਹੀ ਮਾਂ ਪਿਉ ਦੀ ਕੋਈ ਸ਼ਰਮ ਰਹਿੰਦੀ ਹੈ।

ਤੇਰੇ ਪ੍ਰਭਾਵ ਨਾਲ ਜੀਵ ਖੁਲ੍ਹੇ ਤੌਰ ਤੇ ਸਮਾਜ ਵਿਚ ਉਹ ਕੰਮ ਕਰਦਾ ਹੈ ਜੋ ਨਹੀਂ ਕਰਨੇ ਚਾਹੀਦੇ, ਉਹ ਚੀਜ਼ਾਂ ਖਾਂਦਾ ਹੈ ਜੋ ਨਹੀਂ ਖਾਣੀਆਂ ਚਾਹੀਦੀਆਂ, ਉਹ ਗੱਲਾਂ ਸ਼ੁਰੂ ਕਰ ਦੇਂਦਾ ਹੈ ਜੋ ਨਹੀਂ ਕਰਨੀਆਂ ਚਾਹੀਦੀਆਂ।

ਹੇ ਨਾਨਕ! (ਲੋਭ ਤੋਂ ਬਚਣ ਲਈ) ਇਉਂ ਅਰਦਾਸ ਕਰ = ਹੇ ਪ੍ਰਭੂ! ਹੇ ਸੁਆਮੀ! ਮੈਂ ਤੇਰੀ ਸਰਨ ਆਇਆ ਹਾਂ, ਮੈਨੂੰ ਇਸ ਤੋਂ ਬਚਾ ਲੈ, ਬਚਾ ਲੈ। 48।

ਭਾਵ: ਲੋਭ ਦੇ ਅਸਰ ਹੇਠ ਮਨੁੱਖ ਸ਼ਰਮ-ਹਯਾ ਛੱਡ ਕੇ ਅਯੋਗ ਕਰਤੂਤਾਂ ਕਰਨ ਲੱਗ ਪੈਂਦਾ ਹੈ। ਪਰਮਾਤਮਾ ਦੇ ਹੀ ਦਰ ਤੇ ਅਰਦਾਸਾਂ ਕਰ ਕੇ ਇਸ ਤੋਂ ਬਚਿਆ ਜਾ ਸਕਦਾ ਹੈ।

ਹੇ ਜਨਮ ਮਰਣ ਮੂਲੰ ਅਹੰਕਾਰੰ ਪਾਪਾਤਮਾ ॥ ਮਿਤ੍ਰੰ ਤਜੰਤਿ ਸਤ੍ਰੰ ਦ੍ਰਿੜੰਤਿ ਅਨਿਕ ਮਾਯਾ ਬਿਸ੍ਤੀਰਨਹ ॥ ਆਵੰਤ ਜਾਵੰਤ ਥਕੰਤ ਜੀਆ ਦੁਖ ਸੁਖ ਬਹੁ ਭੋਗਣਹ ॥ ਭ੍ਰਮ ਭਯਾਨ ਉਦਿਆਨ ਰਮਣੰ ਮਹਾ ਬਿਕਟ ਅਸਾਧ ਰੋਗਣਹ ॥ ਬੈਦ੍ਯ੍ਯੰ ਪਾਰਬ੍ਰਹਮ ਪਰਮੇਸ੍ਵਰ ਆਰਾਧਿ ਨਾਨਕ ਹਰਿ ਹਰਿ ਹਰੇ ॥੪੯॥ {ਪੰਨਾ 1358}

ਪਦ ਅਰਥ: ਪਾਪਾਤਮਾ = ਦੁਸ਼ਟਾਤਮਾ, ਜਿਸ ਦਾ ਮਨ ਸਦਾ ਪਾਪ ਵਿਚ ਰਹੇ (pwpÄmn`) । ਦ੍ਰਿੜੰਤਿ = ਪੱਕਾ ਕਰ ਲੈਂਦਾ ਹੈ। ਬਿਸ੍ਤੀਰਨਹ = ਖਿਲਾਰਾ, ਪਸਾਰਾ (ivÔqIxL) । ਬਿਕਟ = ਭਿਆਨਕ, ਬਿਖੜਾ (ivkt) । ਅਸਾਧ = ਜਿਸ ਦਾ ਇਲਾਜ ਨ ਹੋ ਸਕੇ (AswÆX, AÔwwDnIX) । ਬੈਦ੍ਯ੍ਯੰ = ਬੈਦ, ਹਕੀਮ (vYd) । ਰਮਣੰ = ਭਟਕਣਾ। ਉਦਿਆਨ = ਜੰਗਲ (aªwn) ।

ਅਰਥ: ਹੇ ਪਾਪੀ ਅਹੰਕਾਰ! ਤੂੰ ਜੀਵਾਂ ਦੇ ਜਨਮ ਮਰਨ ਦਾ ਕਾਰਨ ਹੈਂ। ਮਾਇਆ ਦੇ ਅਨੇਕਾਂ ਖਿਲਾਰੇ ਖਿਲਾਰ ਕੇ ਤੂੰ ਮਿੱਤ੍ਰਾਂ ਦਾ ਤਿਆਗ ਕਰਾ ਕੇ ਵੈਰੀ ਪੱਕੇ ਕਰਾਈ ਜਾਂਦਾ ਹੈਂ।

(ਤੇਰੇ ਵੱਸ ਵਿਚ ਹੋ ਕੇ) ਜੀਵ ਜਨਮ ਮਰਨ ਦੇ ਗੇੜ ਵਿਚ ਪੈ ਕੇ ਥੱਕ ਜਾਂਦੇ ਹਨ, ਅਨੇਕਾਂ ਦੁੱਖ ਸੁਖ ਭੋਗਦੇ ਹਨ, ਭਟਕਣਾ ਵਿਚ ਪੈ ਕੇ, ਮਾਨੋ, ਡਰਾਉਣੇ ਜੰਗਲ ਵਿਚੋਂ ਦੀ ਲੰਘਦੇ ਹਨ, ਅਤੇ ਬੜੇ ਭਿਆਨਕ ਲਾ-ਇਲਾਜ ਰੋਗਾਂ ਵਿਚ ਫਸੇ ਹੋਏ ਹਨ।

(ਅਹੰਕਾਰ ਦੇ ਰੋਗ ਤੋਂ ਬਚਾਣ ਵਾਲਾ) ਹਕੀਮ ਪਰਮਾਤਮਾ ਹੀ ਹੈ। ਹੇ ਨਾਨਕ! ਉਸ ਪ੍ਰਭੂ ਨੂੰ ਹਰ ਵੇਲੇ ਸਿਮਰ। 49।

ਭਾਵ: ਪਰਮਾਤਮਾ ਹੀ ਇਕ ਐਸਾ ਹਕੀਮ ਹੈ ਜੋ ਅਹੰਕਾਰ ਦੇ ਰੋਗ ਤੋਂ ਜੀਵਾਂ ਨੂੰ ਬਚਾਂਦਾ ਹੈ। ਅਹੰਕਾਰ ਦੇ ਵੱਸ ਹੋ ਕੇ ਜੀਵ ਅਨੇਕਾਂ ਵੈਰੀ ਸਹੇੜ ਲੈਂਦਾ ਹੈ।

ਹੇ ਪ੍ਰਾਣ ਨਾਥ ਗੋਬਿੰਦਹ ਕ੍ਰਿਪਾ ਨਿਧਾਨ ਜਗਦ ਗੁਰੋ ॥ ਹੇ ਸੰਸਾਰ ਤਾਪ ਹਰਣਹ ਕਰੁਣਾ ਮੈ ਸਭ ਦੁਖ ਹਰੋ ॥ ਹੇ ਸਰਣਿ ਜੋਗ ਦਯਾਲਹ ਦੀਨਾ ਨਾਥ ਮਯਾ ਕਰੋ ॥ ਸਰੀਰ ਸ੍ਵਸਥ ਖੀਣ ਸਮਏ ਸਿਮਰੰਤਿ ਨਾਨਕ ਰਾਮ ਦਾਮੋਦਰ ਮਾਧਵਹ ॥੫੦॥ {ਪੰਨਾ 1358}

ਪਦ ਅਰਥ: ਜਗਦ ਗੁਰੋ = ਹੇ ਜਗਤ ਦੇ ਗੁਰੂ! ਹਰੋ = ਦੂਰ ਕਰੋ ( = to take away) । ਮਯਾ = ਤਰਸ, ਕਿਰਪਾ (mXs`) । ਸ੍ਵਸਥ = (ÔvwÔÅXz) ਅਰੋਗਤਾ। ਸਮਏ = ਵੇਲੇ (smX) । ਕਰੁਣਾ = (k{xw) ਤਰਸ। ਕਰੁਣਾ ਮੈ = ਕਰੁਣਾ-ਮੈ, ਤਰਸ-ਰੂਪ (k{xw-mX) । ਦਯਾਲਹ = (dXw-AwlX) ਦਇਆ ਦਾ ਘਰ। ਕਰੋ = ਕਰ (ku{) ।

ਅਰਥ: ਹੇ ਗੋਬਿੰਦ! ਹੇ ਜੀਵਾਂ ਦੇ ਮਾਲਕ! ਹੇ ਕਿਰਪਾ ਦੇ ਖ਼ਜ਼ਾਨੇ! ਹੇ ਜਗਤ ਦੇ ਗੁਰੂ! ਹੇ ਦੁਨੀਆ ਦੇ ਦੁੱਖਾਂ ਦੇ ਨਾਸ ਕਰਨ ਵਾਲੇ! ਹੇ ਤਰਸ-ਸਰੂਪ ਪ੍ਰਭੂ! (ਜੀਵਾਂ ਦੇ) ਸਾਰੇ ਦੁੱਖ-ਕਲੇਸ਼ ਦੂਰ ਕਰ।

ਹੇ ਦਇਆ ਦੇ ਘਰ! ਹੇ ਸਰਨ ਆਇਆਂ ਦੀ ਸਹੈਤਾ ਕਰਨ-ਜੋਗ ਪ੍ਰਭੂ! ਹੇ ਦੀਨਾਂ ਦੇ ਨਾਥ! ਮੇਹਰ ਕਰ।

ਹੇ ਰਾਮ! ਹੇ ਦਾਮੋਦਰ! ਹੇ ਮਾਧੋ! ਸਰੀਰਕ ਅਰੋਗਤਾ ਸਮੇ ਅਤੇ ਸਰੀਰ ਦੇ ਨਾਸ ਹੋਣ ਸਮੇ (ਹਰ ਵੇਲੇ) ਨਾਨਕ ਤੈਨੂੰ ਸਿਮਰਦਾ ਰਹੇ। 50।

ਭਾਵ: ਹਰ ਵੇਲੇ ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ। ਉਹੀ ਸੰਸਾਰੀ ਜੀਵਾਂ ਦੇ ਦੁੱਖ ਨਾਸ ਕਰਨ ਦੇ ਸਮਰੱਥ ਹੈ।

ਚਰਣ ਕਮਲ ਸਰਣੰ ਰਮਣੰ ਗੋਪਾਲ ਕੀਰਤਨਹ ॥ ਸਾਧ ਸੰਗੇਣ ਤਰਣੰ ਨਾਨਕ ਮਹਾ ਸਾਗਰ ਭੈ ਦੁਤਰਹ ॥੫੧॥ {ਪੰਨਾ 1358}

ਪਦ ਅਰਥ: ਰਮਣੰ = ਉਚਾਰਨਾ। ਦੁਤਰਹ = ਜਿਸ ਨੂੰ ਤਰਨਾ ਔਖਾ ਹੋਵੇ (duÔqr) । ਸਾਧ ਸੰਗੇਣ = ਸਾਧ ਸੰਗਤਿ ਦੀ ਰਾਹੀਂ, ਗੁਰਮੁਖਾਂ ਦੀ ਸੰਗਤਿ ਕਰਨ ਨਾਲ। ਸਰਣ = ਓਟ ਆਸਰਾ। ਚਰਣ ਕਮਲ = ਕੌਲ ਫੁੱਲਾਂ ਵਰਗੇ ਸੋਹਣੇ ਚਰਨ। ਭੈ = ਡਰਾਂ (ਨਾਲ ਭਰਪੂਰ) , ਭਿਆਨਕ। ਸਾਗਰ = (swÀwr) ਸਮੁੰਦਰ। ਕੀਰਤਨਹ = ਸਿਫ਼ਤਿ-ਸਾਲਾਹ।

ਅਰਥ: ਹੇ ਨਾਨਕ! (ਸੰਸਾਰ) ਇਕ ਵੱਡਾ ਭਿਆਨਕ ਸਮੁੰਦਰ ਹੈ, ਇਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ।

ਸਾਧ ਸੰਗਤਿ ਦੀ ਰਾਹੀਂ ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ (ਲਿਆਂ) , ਜਗਤ ਦੇ ਪਾਲਣਹਾਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਉਚਾਰਿਆਂ (ਇਸ ਵਿਚੋਂ) ਪਾਰ ਲੰਘ ਸਕੀਦਾ ਹੈ। 51।

ਭਾਵ: ਸੰਸਾਰ-ਸਮੁੰਦਰ ਵਿਚੋਂ ਜ਼ਿੰਦਗੀ ਦੀ ਬੇੜੀ ਸਹੀ-ਸਲਾਮਤ ਪਾਰ ਲੰਘਾਣ ਦਾ ਇਕੋ ਇਕ ਤਰੀਕਾ ਹੈ– ਸਾਧ ਸੰਗਤਿ ਵਿਚ ਰਹਿ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਜਾਏ।

ਸਿਰ ਮਸ੍ਤਕ ਰਖ੍ਯ੍ਯਾ ਪਾਰਬ੍ਰਹਮੰ ਹਸ੍ਤ ਕਾਯਾ ਰਖ੍ਯ੍ਯਾ ਪਰਮੇਸ੍ਵਰਹ ॥ ਆਤਮ ਰਖ੍ਯ੍ਯਾ ਗੋਪਾਲ ਸੁਆਮੀ ਧਨ ਚਰਣ ਰਖ੍ਯ੍ਯਾ ਜਗਦੀਸ੍ਵਰਹ ॥ ਸਰਬ ਰਖ੍ਯ੍ਯਾ ਗੁਰ ਦਯਾਲਹ ਭੈ ਦੂਖ ਬਿਨਾਸਨਹ ॥ ਭਗਤਿ ਵਛਲ ਅਨਾਥ ਨਾਥੇ ਸਰਣਿ ਨਾਨਕ ਪੁਰਖ ਅਚੁਤਹ ॥੫੨॥ {ਪੰਨਾ 1358}

ਪਦ ਅਰਥ: ਰਖ੍ਯ੍ਯਾ = ਰਾਖੀ (r˜w) । ਮਸ੍ਤਕ = ਮੱਥਾ (mÔqk) । ਹਸ੍ਤ = ਹੱਥ (hÔq) । ਕਾਯਾ = ਸਰੀਰ (kwX:) । ਅਚੁਤਹ = ਅਵਿਨਾਸੀ। (ਚਯੁ = ਨਾਸ ਹੋ ਜਾਣਾ, ਡਿੱਗ ਪੈਣਾ। ਚਯੁਤ = ਡਿੱਗਾ ਹੋਇਆ, ਨਾਸਵੰਤ। ਅਚਯੁਤ = ਨਾਹ ਨਾਸ ਹੋਣ ਵਾਲਾ (AÁXuq) । (ਨੋਟ: ਇਸ ਸ਼ਬਦ ਦਾ ਉਚਾਰਨ ਕਰਨ ਵੇਲੇ 'ਅਚ' ਨੂੰ ਇਉਂ ਪੜ੍ਹਨਾ ਹੈ ਜਿਵੇਂ ਦੋਹਾਂ ਦੇ ਵਿਚ ਅਧਕ (ੱ) ਹੈ ਅੱਚ) । ਆਤਮ = ਜਿੰਦ (AwÄmn`) । ਗੁਰ = ਸਭ ਤੋਂ ਵੱਡਾ (ਪ੍ਰਭੂ) । ਵਛਲ = (vÄsl) ਪਿਆਰ ਕਰਨ ਵਾਲਾ।

ਅਰਥ: ਸਿਰ, ਮੱਥਾ, ਹੱਥ, ਸਰੀਰ, ਜਿੰਦ, ਪੈਰ, ਧਨ-ਪਦਾਰਥ = ਜੀਵਾਂ ਦੀ ਹਰ ਪ੍ਰਕਾਰ ਦੀ ਰਾਖੀ ਕਰਨ ਵਾਲਾ ਪਾਰਬ੍ਰਹਮ ਪਰਮੇਸਰ, ਗੋਪਾਲ, ਸੁਆਮੀ, ਜਗਦੀਸਰ, ਸਭ ਤੋਂ ਵੱਡਾ ਦਇਆ ਦਾ ਘਰ ਪਰਮਾਤਮਾ ਹੀ ਹੈ। ਉਹੀ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ।

ਹੇ ਨਾਨਕ! ਉਹ ਪ੍ਰਭੂ ਨਿਆਸਰਿਆਂ ਦਾ ਆਸਰਾ ਹੈ, ਭਗਤੀ ਨੂੰ ਪਿਆਰ ਕਰਨ ਵਾਲਾ ਹੈ। ਉਸ ਅਵਿਨਾਸ਼ੀ ਸਰਬ-ਵਿਆਪਕ ਪ੍ਰਭੂ ਦਾ ਆਸਰਾ ਲੈ। 52।

ਭਾਵ: ਪਰਮਾਤਮਾ ਹੀ ਮਨੁੱਖ ਦੇ ਸਰੀਰ ਦੀ ਜਿੰਦ ਦੀ ਹਰੇਕ ਕਿਸਮ ਦੀ ਰੱਖਿਆ ਕਰਨ ਵਾਲਾ ਹੈ। ਜਿਹੜੇ ਮਨੁੱਖ ਉਸ ਦੀ ਭਗਤੀ ਕਰਦੇ ਹਨ ਉਹਨਾਂ ਨਾਲ ਉਹ ਪਿਆਰ ਕਰਦਾ ਹੈ।

ਜੇਨ ਕਲਾ ਧਾਰਿਓ ਆਕਾਸੰ ਬੈਸੰਤਰੰ ਕਾਸਟ ਬੇਸਟੰ ॥ ਜੇਨ ਕਲਾ ਸਸਿ ਸੂਰ ਨਖ੍ਯ੍ਯਤ੍ਰ ਜੋਤ੍ਯ੍ਯਿੰ ਸਾਸੰ ਸਰੀਰ ਧਾਰਣੰ ॥ ਜੇਨ ਕਲਾ ਮਾਤ ਗਰਭ ਪ੍ਰਤਿਪਾਲੰ ਨਹ ਛੇਦੰਤ ਜਠਰ ਰੋਗਣਹ ॥ ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨਹ ਛਿਜੰਤਿ ਤਰੰਗ ਤੋਯਣਹ ॥੫੩॥ {ਪੰਨਾ 1358-1359}

ਪਦ ਅਰਥ: ਕਲਾ = ਸੱਤਿਆ, ਤਾਕਤ (klw) । ਬੈਸੰਤਰ = ਅੱਗ (vYÓvwnr:) । ਬੇਸਟੰ = (vyiÕtq) ਘੇਰਿਆ ਹੋਇਆ, ਢਕਿਆ ਹੋਇਆ। ਜੇਨ = ਜਿਸ ਨੇ (Xyn = by whom) । ਸਸਿ = ਚੰਦ੍ਰਮਾ (_i_n`) । ਨਖ੍ਯ੍ਯਤ੍ਰ = ਤਾਰੇ (n˜Øzw) । ਜੋਤ੍ਯ੍ਯਿੰ = (^Xwyiqs`) ਪ੍ਰਕਾਸ਼। ਅਸਥੰਭੰ = (ÔqMB) , ਥੰਮ, ਸਹਾਰਾ; ਆਸਰਾ। ਤੋਯਣਹ = ਜਲ (qwyXz) । ਸੂਰ = ਸੂਰਜ (suXL) । ਸਰੀਰ = (_rIrzz) । ਸਾਸ = ਸਾਹ (Óvwsz) । ਜਠਰ = (jTrz = The womb) ਮਾਂ ਦਾ ਪੇਟ। ਤੇਨ = (qyn = by him) ਉਸ ਨੇ।

ਅਰਥ: ਜਿਸ (ਪਰਮਾਤਮਾ) ਨੇ ਆਪਣੀ ਸੱਤਿਆ ਨਾਲ ਆਕਾਸ਼ ਨੂੰ ਟਿਕਾਇਆ ਹੋਇਆ ਹੈ ਅਤੇ ਅੱਗ ਨੂੰ ਲੱਕੜ ਨਾਲ ਢਕਿਆ ਹੋਇਆ ਹੈ;

ਜਿਸ ਪ੍ਰਭੂ ਨੇ ਆਪਣੀ ਤਾਕਤ ਨਾਲ ਚੰਦ੍ਰਮਾ ਸੂਰਜ ਤਾਰਿਆਂ ਵਿਚ ਆਪਣਾ ਪ੍ਰਕਾਸ਼ ਟਿਕਾਇਆ ਹੋਇਆ ਹੈ ਅਤੇ ਸਭ ਸਰੀਰਾਂ ਵਿਚ ਸੁਆਸ ਟਿਕਾਏ ਹੋਏ ਹਨ ;

ਜਿਸ ਅਕਾਲ ਪੁਰਖ ਨੇ ਆਪਣੀ ਸੱਤਿਆ ਨਾਲ ਮਾਂ ਦੇ ਪੇਟ ਵਿਚ ਜੀਵਾਂ ਦੀ ਰਾਖੀ (ਦਾ ਪ੍ਰਬੰਧ ਕੀਤਾ ਹੋਇਆ ਹੈ) , ਮਾਂ ਦੇ ਪੇਟ ਦੀ ਅੱਗ-ਰੂਪ ਰੋਗ ਜੀਵ ਦਾ ਨਾਸ ਨਹੀਂ ਕਰ ਸਕਦਾ।

ਹੇ ਨਾਨਕ। ਉਸ ਪ੍ਰਭੂ ਨੇ ਇਸ (ਸੰਸਾਰ-) ਸਰੋਵਰ ਨੂੰ ਆਪਣੀ ਤਾਕਤ ਨਾਲ ਆਸਰਾ ਦਿੱਤਾ ਹੋਇਆ ਹੈ, ਇਸ ਸਰੋਵਰ ਦੇ ਪਾਣੀ ਦੀਆਂ ਲਹਿਰਾਂ (ਜੀਵਾਂ ਦਾ) ਨਾਸ ਨਹੀਂ ਕਰ ਸਕਦੀਆਂ। 53।

ਭਾਵ: ਸੰਸਾਰ ਸਮੁੰਦਰ ਸਮਾਨ ਹੈ। ਇਸ ਵਿਚ ਅਨੇਕਾਂ ਵਿਕਾਰਾਂ ਦੀਆਂ ਲਹਿਰਾਂ ਉੱਠ ਰਹੀਆਂ ਹਨ। ਜਿਹੜਾ ਮਨੁੱਖ ਪਰਮਾਤਮਾ ਦਾ ਆਸਰਾ ਲੈਂਦਾ ਹੈ ਉਸ ਦੇ ਆਤਮਕ ਜੀਵਨ ਨੂੰ ਇਹ ਵਿਕਾਰ ਤਬਾਹ ਨਹੀਂ ਕਰ ਸਕਦੇ।

TOP OF PAGE

Sri Guru Granth Darpan, by Professor Sahib Singh